Saturday, 11 January 2014

 ਕਫ਼ਨ

ਇਕ ਦਿਨ ਗੁਰੂ ਕਲਗੀਆਂ ਵਾਲੇ
ਦੋ ਆਲਮ ਦੇ ਜੋ ਰਖ਼ਵਾਲੇ
ਬੈਠੇ ਸੀ ਦਰਬਾਰ ਸਜਾ ਕੇ
ਰਹਿਮਤ ਦੀ ਇਕ ਸ਼ਮਾ ਜਲਾਕੇ
ਇਤਨੇ ਵਿਛ ਇਕ ਬੁਢੀ ਮਾਈ
ਸਤਿਗੁਰੂ ਦੇ ਦਰਬਾਰ 'ਚ ਆਈ
ਆ ਪਹੁੰਚੀ ਦਰਬਾਰ 'ਚ ਅਗੇ
ਉਸ ਸੱਚੀ ਸਰਕਾਰ ਦੇ ਅਗੇ
ਸ਼ਰਧਾ ਨਾਲ ਉਸ ਸੀਸ ਝੁਕਾਇਆ
ਉਸ ਮਾਲਕ ਦਾ ਸ਼ੁਕਰ ਵਜਾਇਆ
ਸਤਿਗੁਰੂ ਬੋਲੇ ਧੰਨ ਹੈ ਮਾਈ
ਧੰਨ ਹੈ ਤੇਰੀ ਧਰਮ ਕਮਾਈ
ਸੁਬ੍ਹਾ ਸਵੇਰੇ ਸਤਿਸੰਗ ਮੇ ਆਨਾ
ਉਸ ਮਾਲਕ ਕਾ ਸ਼ੁਕਰ ਬਜਾਨਾ
ਤੇਰੀ ਭਗਤੀ ਪਰਵਾਨ ਹੋਈ ਹੈ
ਹਰ ਮੁਸ਼ਕਲ ਆਸਾਂਨ ਹੋਈ ਹੈ
ਜੋ ਭੀ ਚਾਹੇ ਮਾਂਗ ਲੇ ਮਾਤਾ
ਤੁਝ ਕੋ ਦੇਂਗੇ ਆਪ ਵਿਧਾਤਾ
ਮਾਤਾ ਬੋਲੀ ਹੇ ਮੇਰੇ ਸੁਆਮੀ
ਸਗਲ ਘਟਾ ਕੇ ਅੰਤਰਜਾਮੀ
ਯੇ ਜੀਵਨ ਹੈ ਖ਼ਾਕ ਕੀ ਢੇਰੀ
ਬਸ ਅਬ ਏਕ ਤਮੰਨਾ ਮੇਰੀ
ਇਸ ਪਿੰਜਰ ਕੋ ਜਬ ਮੈਂ ਛੋੜੂ
ਤੇਰੇ ਹੱਥ ਤੋਂ ਕਫ਼ਨ ਮੈਂ ਔੜੂ
ਸਤਿਗੁਰੂ ਸੋਚ 'ਚ ਪੈ ਗਏ ਸੁਨਕਰ
ਬੋਲੇ ਯੇ ਕਿਆ ਮਾਂਗਾ ਚੁਨਕਰ
ਨਿਕਲੇਗੇ ਜਬ ਪ੍ਰਾਣ ਯੇਹ ਤੇਰੇ
ਹੋਂਗੇ ਮੇਰੇ ਚਮਕੌਰ ਮੇ ਡੇਰੇ
ਇਕ ਦਿਨ ਦੇਖੋ ਗੁਰੂ ਕੀ ਮਾਇਆ
ਅੰਤ ਸਮਾਂ ਬੁਢੜੀ ਦਾ ਆਇਆ
ਹਮਰੀ ਕਰੋ ਹਾਥ ਦੇ ਰਛਿਆ
ਪੂਰਣ ਹੋਏ  ਚਿਤ ਕੀ ਇੱਛਾ
ਸ਼ਰਧਾ ਸੇ ਜਬ ਕੀ ਅਰਦਾਸ
ਸਤਿਗੁਰੂ ਪਹੁੰਚੇ ਬੁੜੀਆ ਕੇ ਪਾਸ
ਇਧਰ ਹੈ ਤੇਰੀ ਅੰਤਮ ਘੜੀਆਂ
ਊਧਰ ਲਾਲੋਂ ਕੀ ਟੂਟੀ ਲੜੀਆਂ
ਇਧਰ ਤੇਰੀ ਬੁਝ ਰਹੀ ਹੈ ਜੋਤੀ
ਉਧਰ ਹੈ ਮੇਰੇ ਬਿਖ਼ਰੇ ਹੈ ਮੋਤੀ
ਮੇਰੀ ਅੱਖਾਂ ਦੇ ਦੋ ਚੰਦੇ
 ਗਲੇ ਮੇਂ ਡਾਲੇ ਮੌਤ ਦੇ ਫੰਦੇ
ਦੀਵਾਰ ਮੇਂ ਵੋ ਮੁਸਕਰਾਤੇ ਹੋਗੇ
ਵਾਹਿਗੁਰੂ ਫਤਿਹ ਬੁਲਾਤੇ ਹੋਗੇ
ਉਧਰ ਮੇਰੇ ਰਣ ਮੇ ਦੋ ਬੇਟੇ
ਬਿਨਾ ਕਫ਼ਨ ਕੇ ਜੋ ਹੈਂ ਲੇਟੇ
ਉਨ੍ਹਕੋ ਤਨ੍ਹਾ ਛੋੜ ਆਇਆ ਹੂੰ
ਤੇਰੇ ਲੀਏ ਕਫ਼ਨ ਲਾਇਆ ਹੂੰ
ਅਪਨੀ ਕਮਰ ਸੇ ਕਪੜਾ ਖੋਲ੍ਹਾ
ਫਿਰ ਯੂ ਮਰਦ ਮੁਜਾਹਿਦ ਬੋਲਾ
ਸਭ ਪਰਵਾਰ ਲੂਟਾ ਆਇਆ ਹੂੰ
ਪਰ ਯੇਹ ਕਫ਼ਨ ਬਚਾ ਲਾਇਆ ਹੂੰ
ਪਹੂੰਚ ਗਈ ਸੱਚ-ਖੰਡ ਮੇ ਮਾਤਾ
ਦੇ ਗਏ ਮੁੱਕਤੀ,,,,,,,,,,,ਮੁੱਕਤੀ-ਦਾਤਾ


ਗੁਰਪ੍ਰੀਤ ਕੌਰ
ਬੀ.ਏ.(ਆਨਜ਼)ਇੰਗਲਿਸ਼

ਕਾਲਜ ਦੀ ਵਿਦਿਆਰਥਣ ਵਲੋਂ ਕੀਤਾ ਗਿਆ ਸ਼ਲਾਘਾਯੋਗ ਉਪਰਾਲਾ....ਜਿਸ ਤੋਂ ਪਤਾ ਚਲਦਾ ਹੈ ਕਿ ਪਾਠਕ ਸਾਹਿਤ ਨੂੰ ਪੜ੍ਹਦਾ ਹੀ ਨਹੀਂ ਉਸ ਤੋਂ ਮਾਰਗ ਦਰਸ਼ਨ ਵੀ ਲੈਂਦਾ ਹੈ....ਇਹੋ ਕਾਰਣ ਹੈ ਕਿ ਬਚਪਨ ਵਿੱਚ ਪੜ੍ਹੀ ਕਵਿਤਾ ਗੁਰਪ੍ਰੀਤ ਨੂੰ ਅੱਜ ਵੀ ਆਪਣੇ ਨਾਲੋਂ ਵੱਖ ਨਹੀਂ ਹੋਣ ਦੇਂਦੀ..... ਕਵੀ ਤੇ ਪਾਠਕ ਦੋਨਾਂ ਨੂੰ ਸ਼ਾਬਾਸ਼

 ਵਿਦਿਆਰਥੀਆਂ ਨੂੰ ਬੇਨਤੀ ਕਿ ਬਲਾਗ ਨਾਲ ਜੁੜਨ ਤੇ ਆਪਣੇ ਅਨੁਭਵ ਸਾਂਝੇ ਕਰਨ......


ਡਾ.ਗੁਰਿੰਦਰ ਸਿੰਘ

Sunday, 5 January 2014


 ਗੁਰਪੁਰਬ ਦੀ ਲੱਖ-ਲੱਖ,,,,......,,,,, ਵਧਾਈ.......ਆਓ ਇਸ ਕਵਿਤਾ ਨੂੰ ਪੜ੍ਹੀਏ ਤੇ ਵਿਚਾਰੀਏ......ਵਾਹਿਗੁਰੂ ਜੀ ਦਾ ਖ਼ਾਲਸਾ,ਵਾਹਿਗੁਰੂ ਜੀ ਦੀ ਫਤਿਹ..............


ਮੈਂ ਕਿਸ ਹੰਝੂ ਦਾ ਦੀਵਾ ਬਾਲ ਕੇ
ਤੇਰੀ ਆਰਤੀ ਗਾਵਾਂ
ਮੈਂ ਕਿਹੜੇ ਸ਼ਬਦ ਦੇ ਬੂਹੇ 'ਤੇ
ਮੰਗਣ ਗੀਤ ਅੱਜ ਜਾਵਾਂ
ਜੋ ਤੈਨੂੰ ਕਰਨ ਲਈ ਭੇਟਾ
ਮੈਂ ਤੇਰੇ ਦੁਆਰੇ 'ਤੇ ਆਵਾਂ

ਮੇਰਾ ਕੋਈ ਗੀਤ ਨਹੀਂ ਐਸਾ
ਜੋ ਤੇਰੇ ਮੇਚ ਆ ਜਾਵੇ
ਭਰੇ ਬਾਜ਼ਾਰ ਵਿਚ ਜਾ ਕੇ
ਜੋ ਆਪਣਾ ਸਿਰ ਕਟਾ ਆਵੇ
ਜੋ ਆਪਣੇ ਸੋਹਲ ਛਿੰਦੇ ਬੋਲ
ਨੀਂਹਾਂ ਵਿਚ ਚਿਣਾ ਆਵੇ
ਤਿਹਾਏ ਸ਼ਬਦ ਨੂੰ ਤਲਵਾਰ ਦਾ
ਪਾਣੀ ਪਿਆ ਆਵੇ
ਜੋ ਲੁੱਟ ਜਾਵੇ ਤੇ ਮੁੜ ਵੀ
ਯਾਰੜੇ ਦੇ ਸੱਥਰੀਂ ਗਾਵੇ

ਚਿੜੀ ਦੇ ਖੰਭ ਦੀ ਲਲਕਾਰ
ਸੌ ਬਾਜਾਂ ਨੂੰ ਖਾ ਜਾਵੇ
ਮੈਂ ਕਿੰਜ ਤਲਵਾਰ ਦੀ ਗਾਨੀ
ਅੱਜ ਆਪਣੇ ਗੀਤ ਗਲ ਪਾਵਾਂ
ਮੇਰਾ ਹਰ ਗੀਤ ਬੁਜ਼ਦਿਲ ਹੈ
ਮੈਂ ਕਿਹੜਾ ਗੀਤ ਅੱਜ ਗਾਵਾਂ
ਮੈ ਕਿਹੜੇ ਬੋਲ ਦੀ ਭੇਟਾ
ਲੈ ਤੇਰੇ ਦੁਆਰ 'ਤੇ ਆਵਾਂ
ਮੇਰੇ ਗੀਤਾਂ ਦੀ ਮਹਿਫ਼ਲ 'ਚੋਂ
ਕੋਈ ਉਹ ਗੀਤ ਨਹੀਂ ਲੱਭਦਾ
ਜੋ ਤੇਰੇ ਸੀਸ ਮੰਗਣ 'ਤੇ
ਤੇਰੇ ਸਾਹਵੇਂ ਖੜਾ ਹੋਵੇ
ਜੋ ਮੈਲੇ ਹੋ ਚੁੱਕੇ ਲੋਹੇ ਨੂੰ
ਆਪਣੇ ਖੂਨ ਵਿਚ ਧੋਵੇ
ਕਿ ਜਿਸਦੀ ਮੌਤ ਪਿੱਛੋਂ
ਓਸ ਨੂੰ ਕੋਈ ਸ਼ਬਦ ਨਾ ਰੋਵੇ
ਕਿ ਜਿਸ ਨੂੰ ਪੀੜ ਤਾਂ ਕੀਹ
ਪੀੜ ਦਾ ਅਹਿਸਾਸ ਨਾ ਛੋਹਵੇ
ਜੋ ਲੋਹਾ ਪੀ ਸਕੇ ਉਹ ਗੀਤ
ਕਿਥੋਂ ਲੈ ਕੇ ਮੈਂ ਆਵਾਂ
ਮੈਂ ਆਪਣੀ ਪੀੜ ਦੇ ਅਹਿਸਾਸ ਕੋਲੋਂ
ਦੂਰ ਕਿੰਜ ਜਾਵਾਂ ।

ਮੈਂ ਤੇਰੀ ਉਸਤਤੀ ਦਾ ਗੀਤ
ਚਾਹੁੰਦਾ ਹਾਂ ਕਿ ਉਹ ਹੋਵੇ
ਜਿਦ੍ਹੇ ਹੱਥ ਸੱਚ ਦੀ ਤਲਵਾਰ
ਤੇ ਨੈਣਾਂ 'ਚ ਰੋਹ ਹੋਵੇ
ਜਿਦ੍ਹੇ ਵਿਚ ਵਤਨ ਦੀ ਮਿੱਟੀ ਲਈ
ਅੰਤਾਂ ਦਾ ਮੋਹ ਹੋਵੇ
ਜਿਦ੍ਹੇ ਵਿਚ ਲਹੂ ਤੇਰੇ ਦੀ
ਰਲੀ ਲਾਲੀ ਤੇ ਲੋਅ ਹੋਵੇ
ਮੈਂ ਆਪਣੇ ਲਹੂ ਦਾ
ਕਿਸੇ ਗੀਤ ਨੂੰ ਟਿੱਕਾ ਕਿਵੇਂ ਲਾਵਾਂ
ਮੈਂ ਬੁਜ਼ਦਿਲ ਗੀਤ ਲੈ ਕੇ
ਕਿਸ ਤਰ੍ਹਾਂ ਤੇਰੇ ਦੁਆਰ 'ਤੇ ਆਵਾਂ ।

ਮੈਂ ਚਾਹੁੰਦਾ ਏਸ ਤੋਂ ਪਹਿਲਾਂ
ਕਿ ਤੇਰੀ ਆਰਤੀ ਗਾਵਾਂ
ਮੈਂ ਮੈਲੇ ਸ਼ਬਦ ਧੋ ਕੇ
ਜੀਭ ਦੀ ਕਿੱਲੀ 'ਤੇ ਪਾ ਆਵਾਂ
ਤੇ ਮੈਲੇ ਸ਼ਬਦ ਸੁੱਕਣ ਤੀਕ
ਤੇਰੀ ਹਰ ਪੈੜ ਚੁੰਮ ਆਵਾਂ
ਤੇਰੀ ਹਰ ਪੈੜ 'ਤੇ
ਹੰਝੂ ਦਾ ਇਕ ਸੂਰਜ ਜਗਾ ਆਵਾਂ
ਮੈਂ ਲੋਹਾ ਪੀਣ ਦੀ ਆਦਤ
ਜ਼ਰਾ ਗੀਤਾਂ ਨੂੰ ਪਾ ਆਵਾਂ
ਮੈਂ ਸ਼ਾਇਦ ਫੇਰ ਕੁਝ
ਭੇਟਾ ਕਰਨ ਯੋਗ ਹੋ ਜਾਵਾਂ
ਮੈਂ ਬੁਜ਼ਦਿਲ ਗੀਤ ਲੈ ਕੇ
ਕਿਸ ਤਰ੍ਹਾਂ ਤੇਰੇ ਦੁਆਰ 'ਤੇ ਆਵਾਂ
ਮੈਂ ਕਿਹੜੇ ਸ਼ਬਦ ਦੇ ਬੂਹੇ 'ਤੇ
ਮੰਗਣ ਗੀਤ ਅੱਜ ਜਾਵਾਂ
ਮੇਰਾ ਹਰ ਗੀਤ ਬੁਜ਼ਦਿਲ ਹੈ
ਮੈਂ ਕਿਹੜਾ ਗੀਤ ਅੱਜ ਗਾਵਾਂ ।